Skip to main content
ਮੈਂ ਕੋਈ ਲਿਖਾਰੀ,ਸਾਇਰ ਜਾਂ ਕਵਿ ਨਹੀਂ ਹਰ ਬੰਦੇ ਦੇ ਆਪੋ ਆਪਣੇ ਜਜਬਾਤ ਹੁੰਦੇ ਨੇ ਅਤੇ ਹਰ ਇੱਕ ਨੂੰ ਪੂਰਾ ਹੱਕ ਐ ਆਪਣੇ ਜਜਬਾਤਾਂ ਵਾਲੀ ਭੜਾਸ ਨੂੰ ਜਿੱਥੇ ਚਾਹੇ ਕੱਢ ਸਕਦਾ ਐ
।ਇਸ ਕਰਕੇ ਮੈਂ ਮੇਰੇ ਆਲੇ ਜਜਬਾਤਾ ਨੂੰ ਬਲੌਗ ਦੇ ਜਰੀਏ ਲੋਕਾਂ ਸਾਹਮਣੇ ਰੱਖ ਕੇ ਆਪਣੀ ਥੋੜੀ ਬਹੁਤ ਮਿੱਠੀ ਜਈ ਬੇਜਤੀ ਕਰਵਾ ਲੈਣਾਂ
ਪਿਛਲੇ ਵੀਹ ਕੁ ਦਿਨਾਂ ਤੋਂ ਚੱਲ ਰਹੀਆਂ ਕੁਝ ਕੁ ਗੱਲਾਂ ਦੇ ਚੱਲਦੇ ਮਨ ਵਿੱਚ ਬਹੁਤ ਤਰਾਂ ਦੇ ਖਿਆਲ ਆਉਂਦੇ ਨੇ
ਉਹ ਇਸ ਤਰਾਂ::
 ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਜੋ ਮੇਰੀ ਬਦਨਾਮੀ ਕਰਦੇ ਨੇ।ਧੰਨਵਾਦ ਇਸ ਕਰਕੇ ਕਿ ਉਹਨਾਂ ਕਰਕੇ ਮੈਨੂੰ ਚਾਰ ਅੱਖਰ ਲਿਖਣ ਨੂੰ ਮਿਲ ਗਏ

ਬੋ ਹਮੇਂ ਬਦਨਾਮ ਕਰੇਂਗੇ ਉਨਕਾ ਕਾਮ ਹੈ
..ਬੋ ਹਮੇਂ ਬਦਨਾਮ ਕਰੇਂਗੇ ਉਨਕਾ ਕਾਮ ਹੈ
ਹਮ ਅਪਣਾ ਕਾਮ ਕਰੇਂਗੇ ਹਮਾਰਾ ਕਾਮ ਹੈ

ਇਸ ਹੱਦ ਤੱਕ ਬਦਨਾਮ ਕੀਤਾ ਮੈਨੂੰ ਮੇਰੇ ਆਪਣਿਆਂ ਨੇਂ
ਕਿ ਬਦਨਾਮੀ ਵੀ ਹੁਣ ਆਪਣੀ ਜਈ ਲੱਗਦੀ ਐ
*************************************
ਕੋਈ ਵੀ ਕੰਮ ਹੋਵੇ ਮੇਰਾ ਨਿੱਜੀ ਜਾਂ ਸਮਾਜਿਕ ਸਿਰਫ ਮੇਰਾ ਹੀ ਨਹੀਂ ਸਭ ਦਾ ਹੀ ਹਰ ਉਸ ਇਨਸਾਨ ਦਾ ਜਿਸਦੇ ਕੰਮਾਂ ਵਿੱਚ ਕਈ ਲੋਕ ਲੱਤਾਂ ਅੜਾਂਉਦੇ ਨੇ ਉਹਨਾਂ ਲਈ ਪਿਆਰ ਭਰੇ ਦੋ ਕੁ ਸ਼ਬਦ ਇਹ ਨੇ

ਕਿੱਥੋਂ ਕਿੱਥੋਂ ਲੱਤਾਂ ਖਿੱਚਣ ਘਾਟ ਕੋਈ ਨਈਂ ਛੱਡਦੇ ਬੰਦੇ
ਜੇਹੜੇ ਬੁਚਕਰ ਤੇ ਗਿੱਜੇ ਨੇ ਕੁੱਤਿਆਂ ਵਾਂਗੂੰ ਵੱਢਦੇ ਬੰਦੇ

 *************************************

ਜਿੰਦਗੀ ਬੜਾ ਕੁਝ ਸਿਖਾਉਂਦੀ ਐ ਤਜਰਬੇਕਾਰ ਬੰਦਿਆਂ ਦੀਆਂ ਕੁਝ ਕੁ ਗੱਲਾਂ ਜੋ ਮੈਨੂੰ ਸਿੱਖਣ ਨੂੰ ਮਿਲੀਆਂ ਕਿਸੇ ਨਾਂ ਕਿਸੇ ਤਰੀਕੇ ਹਰ ਤਜਾਰਬੇਕਾਰ ਇਨਸਾਨ ਤੋਂ ਕੁਝ ਨਾਂ ਕੁਝ ਸਿੱਖਿਆ

ਤਜਰਬੇ ਅੱਖਾਂ ਖੋਲਦੇ ਆ
ਇੱਥੇ ਚੁੱਪ ਕੀਤੇ ਵੀ ਸਭ ਬੋਲਦੇ ਆ

ਹੱਸ ਕੇ ਦੇਖਣਾ ਤੇ ਦੇਖ ਕੇ ਹੱਸਣਾ
 ਕਈ ਬੰਦਿਆਂ ਦੀ ਪਰਖ ਕਰਾ ਜਾਂਦਾ

ਜੋ ਕੁਝ ਕਰਨ ਦਾ ਜਜਬਾ ਰੱਖਦੇ ਆ ਉਹ ਦੂਸਰਿਆਂ ਵਿੱਚ ਗਲਤੀਆਂ ਨਈਂ ਕੱਢਦੇ

ਜੇਕਰ ਸਾਰਿਆਂ ਵਿੱਚ ਗਲਤੀ ਨਜਰ ਆਂਉਦੀ ਆ ਤਾਂ ਆਪਣੇ ਅੰਦਰ ਝਾਤ ਮਾਰੋ

ਬਹੁਤੇ ਜਜਬਾਤੀ ਬੰਦੇ
 ਦਿਲ ਦੇ ਹਲਕੇ ਹੁੰਦੇ ਨੇ
*************************************
ਅੱਜ ਲਈ ਐਨਾਂ ਹੀ
ਜੇਹੜੀ ਲਾਇਨ ਵਧੀਆ ਲੱਗੀ ਅਥੇ ਹੀ ਕੁੰਮੈਂਟ ਕਰਕੇ ਜਰੂਰ ਦੱਸਣਾ ਜੀ
ਧੰਨਵਾਦ ਮੇਰੀ ਭਕਾਈ ਨੂੰ ਅਖੀਰ ਤੱਕ ਪੜਣ ਲਈ

Comments

Post a Comment