Posts

ਮੈਂ ਕੋਈ ਲਿਖਾਰੀ,ਸਾਇਰ ਜਾਂ ਕਵਿ ਨਹੀਂ ਹਰ ਬੰਦੇ ਦੇ ਆਪੋ ਆਪਣੇ ਜਜਬਾਤ ਹੁੰਦੇ ਨੇ ਅਤੇ ਹਰ ਇੱਕ ਨੂੰ ਪੂਰਾ ਹੱਕ ਐ ਆਪਣੇ ਜਜਬਾਤਾਂ ਵਾਲੀ ਭੜਾਸ ਨੂੰ ਜਿੱਥੇ ਚਾਹੇ ਕੱਢ ਸਕਦਾ ਐ ।ਇਸ ਕਰਕੇ ਮੈਂ ਮੇਰੇ ਆਲੇ ਜਜਬਾਤਾ ਨੂੰ ਬਲੌਗ ਦੇ ਜਰੀਏ ਲੋਕਾਂ ਸਾਹਮਣੇ ਰੱਖ ਕੇ ਆਪਣੀ ਥੋੜੀ ਬਹੁਤ ਮਿੱਠੀ ਜਈ ਬੇਜਤੀ ਕਰਵਾ ਲੈਣਾਂ ਪਿਛਲੇ ਵੀਹ ਕੁ ਦਿਨਾਂ ਤੋਂ ਚੱਲ ਰਹੀਆਂ ਕੁਝ ਕੁ ਗੱਲਾਂ ਦੇ ਚੱਲਦੇ ਮਨ ਵਿੱਚ ਬਹੁਤ ਤਰਾਂ ਦੇ ਖਿਆਲ ਆਉਂਦੇ ਨੇ ਉਹ ਇਸ ਤਰਾਂ::  ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਜੋ ਮੇਰੀ ਬਦਨਾਮੀ ਕਰਦੇ ਨੇ।ਧੰਨਵਾਦ ਇਸ ਕਰਕੇ ਕਿ ਉਹਨਾਂ ਕਰਕੇ ਮੈਨੂੰ ਚਾਰ ਅੱਖਰ ਲਿਖਣ ਨੂੰ ਮਿਲ ਗਏ ਬੋ ਹਮੇਂ ਬਦਨਾਮ ਕਰੇਂਗੇ ਉਨਕਾ ਕਾਮ ਹੈ ..ਬੋ ਹਮੇਂ ਬਦਨਾਮ ਕਰੇਂਗੇ ਉਨਕਾ ਕਾਮ ਹੈ ਹਮ ਅਪਣਾ ਕਾਮ ਕਰੇਂਗੇ ਹਮਾਰਾ ਕਾਮ ਹੈ ਇਸ ਹੱਦ ਤੱਕ ਬਦਨਾਮ ਕੀਤਾ ਮੈਨੂੰ ਮੇਰੇ ਆਪਣਿਆਂ ਨੇਂ ਕਿ ਬਦਨਾਮੀ ਵੀ ਹੁਣ ਆਪਣੀ ਜਈ ਲੱਗਦੀ ਐ ************************************* ਕੋਈ ਵੀ ਕੰਮ ਹੋਵੇ ਮੇਰਾ ਨਿੱਜੀ ਜਾਂ ਸਮਾਜਿਕ ਸਿਰਫ ਮੇਰਾ ਹੀ ਨਹੀਂ ਸਭ ਦਾ ਹੀ ਹਰ ਉਸ ਇਨਸਾਨ ਦਾ ਜਿਸਦੇ ਕੰਮਾਂ ਵਿੱਚ ਕਈ ਲੋਕ ਲੱਤਾਂ ਅੜਾਂਉਦੇ ਨੇ ਉਹਨਾਂ ਲਈ ਪਿਆਰ ਭਰੇ ਦੋ ਕੁ ਸ਼ਬਦ ਇਹ ਨੇ ਕਿੱਥੋਂ ਕਿੱਥੋਂ ਲੱਤਾਂ ਖਿੱਚਣ ਘਾਟ ਕੋਈ ਨਈਂ ਛੱਡਦੇ ਬੰਦੇ ਜੇਹੜੇ ਬੁਚਕਰ ਤੇ ਗਿੱਜੇ ਨੇ ਕੁੱਤਿਆਂ ਵਾਂਗੂੰ ਵੱਢਦੇ ਬੰਦੇ  ******************************...
Recent posts